WA Notify ਗੋਪਨੀਯਤਾ ਨੀਤੀ

ਇਹ ਗੋਪਨੀਯਤਾ ਨੀਤੀ WA Notify (ਡਬਲੂ ਏ ਨੋਟੀਫ਼ਾਈ) 'ਤੇ ਲਾਗੂ ਹੁੰਦੀ ਹੈ, ਜੋ ਵਾਸ਼ਿੰਗਟਨ ਸਟੇਟ ਲਈ ਅਧਿਕਾਰਤ ਐਕਸਪੋਜ਼ਰ ਨੋਟੀਫਿਕੇਸ਼ਨ ਤਕਨਾਲੋਜੀ ਹੈ। WA Notify ਨੂੰ ਵਾਸ਼ਿੰਗਟਨ ਸਟੇਟ Department of Health (DOH, ਸਿਹਤ ਵਿਭਾਗ) ਦੀ ਨਿਗਰਾਨੀ ਅਤੇ ਸਮਰਥਨ ਨਾਲ ਬਣਾਇਆ ਗਿਆ ਸੀ।

ਅਸੀਂ ਕਿਹੜੀ ਜਾਣਕਾਰੀ ਇਕੱਠੀ ਕਰਦੇ ਅਤੇ ਵਰਤਦੇ ਹਾਂ?

ਹੇਠਾਂ ਦਿੱਤਾ ਡਾਟਾ WA Notify ਵਿੱਚ ਇਕੱਠਾ ਕੀਤਾ ਜਾ ਸਕਦਾ ਹੈ:

  • WA Notify ਨੂੰ ਡਾਊਨਲੋਡ ਜਾਂ ਅਧਿਕਾਰਤ ਕਰਨਾ।
  • ਇੱਕ ਐਕਸਪੋਜ਼ਰ ਨੋਟੀਫਿਕੇਸ਼ਨ ਪ੍ਰਾਪਤ ਕਰਨਾ।
  • ਇੱਕ ਵੈਰੀਫਿਕੇਸ਼ਨ ਕੋਡ ਜਾਂ ਵੈਰੀਫਿਕੇਸ਼ਨ ਲਿੰਕ ਦਾਖਲ ਕਰਨਾ।
  • ਜਿਨ੍ਹਾਂ ਪਾਜ਼ਿਟਿਵ ਉਪਭੋਗਤਾਵਾਂ ਨੇ ਦੂਜਿਆਂ ਨੂੰ ਸੂਚਿਤ ਕਰਨਾ ਚੁਣਿਆ ਹੈ ਉਨ੍ਹਾਂ ਲਈ ਬੇਤਰਤੀਬ ਕੋਡ ਅਪਲੋਡ ਕਰਨੇ।

ਵਾਸ਼ਿੰਗਟਨ ਸਟੇਟ Department of Health (DOH, ਸਿਹਤ ਵਿਭਾਗ) ਉਪਰੋਕਤ ਇਵੈਂਟ ਜਾਣਕਾਰੀ ਦੀ ਵਰਤੋਂ ਇਹ ਸਮਝਣ ਲਈ ਕਰਦਾ ਹੈ ਕਿ WA Notify ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ। ਇਹ ਡਾਟਾ DOH, ਜਨਤਕ ਸਿਹਤ ਸੰਸਥਾਵਾਂ, ਜਾਂ ਅਧਿਕਾਰਤ ਸਿਹਤ ਅਧਿਕਾਰੀਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਇਸਦੀ ਪੂਰਨ ਰੂਪ ਵਿੱਚ ਵਰਤੋਂ ਅੰਕੜਿਆਂ ਜਾਂ ਵਿਗਿਆਨਕ ਖੋਜ ਦੇ ਉਦੇਸ਼ਾਂ ਲਈ ਵੀ ਕੀਤੀ ਜਾ ਸਕਦੀ ਹੈ। ਇਸ ਜਾਣਕਾਰੀ ਵਿੱਚ ਕੋਈ ਨਿੱਜੀ ਜਾਂ ਸਥਾਨਕ ਜਾਣਕਾਰੀ ਸ਼ਾਮਲ ਨਹੀਂ ਹੈ ਅਤੇ ਨਾ ਹੀ ਇਸਦੀ ਵਰਤੋਂ ਕਿਸੇ WA Notify ਉਪਭੋਗਤਾ ਦੀ ਪਛਾਣ ਕਰਨ ਲਈ ਕੀਤੀ ਜਾਵੇਗੀ।

Google ਅਤੇ Apple ਦੇ ਉਦੇਸ਼ ਨਾਲ ਇਕਸਾਰ ਹੋਣ ਲਈ, WA Notify ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇਸਦੀ ਸਰਵਉੱਚ ਤਰਜੀਹ ਉਪਭੋਗਤਾ ਦੀ ਗੋਪਨੀਯਤਾ ਦੀ ਰੱਖਿਆ ਹੈ। WA Notify ਇਹ ਡਾਟਾ ਤੱਤ ਤਿਆਰ ਕਰਦਾ ਹੈ, ਜਿਸ ਵਿੱਚ ਉਹ ਡਾਟਾ ਨਹੀਂ ਹੁੰਦਾ ਜੋ ਤੁਹਾਡੀ ਪਛਾਣ ਕਰ ਸਕਦਾ ਹੈ:

ਬੇਤਰਤੀਬੇ ਕੋਡ

  • ਬੇਤਰਤੀਬੇ ਕੋਡਾਂ ਨੂੰ WA Notify ਵਰਤੋਂਕਾਰਾਂ ਦੇ ਸਮਾਰਟਫੋਨਾਂ ਵਿਚਕਾਰ ਬਲੂਟੁੱਥ ਰਾਹੀਂ ਸਾਂਝਾ ਕੀਤਾ ਜਾਂਦਾ ਹੈ, ਜਦੋਂ ਉਹ ਇੱਕ ਦੂਜੇ ਦੇ ਨਜ਼ਦੀਕ ਹੁੰਦੇ ਹਨ।
  • ਬੇਤਰਤੀਬੇ ਕੋਡ ਤੁਹਾਡੇ ਸਮਾਰਟਫੋਨ ਦੁਆਰਾ ਬਣਾਏ ਅਤੇ ਸਟੋਰ ਕੀਤੇ ਜਾਂਦੇ ਹਨ, ਨਾ ਕਿ WA Notify ਦੁਆਰਾ।
  • ਬੇਤਰਤੀਬੇ ਕੋਡਾਂ ਦੀ ਵਰਤੋਂ ਸਿਰਫ WA Notify ਅਤੇ ਤੁਹਾਡੇ ਸਮਾਰਟਫੋਨ ਨੂੰ ਕੋਵਿਡ-19 ਦੇ ਸੰਭਵ ਐਕਸਪੋਜ਼ਰਾਂ ਦੀ ਜਾਂਚ ਕਰਨ ਲਈ ਕੀਤੀ ਜਾਂਦੀ ਹੈ।
  • ਬੇਤਰਤੀਬੇ ਕੋਡਾਂ ਨੂੰ ਵੱਧ-ਤੋਂ-ਵੱਧ 14 ਦਿਨਾਂ ਲਈ ਸਟੋਰ ਕੀਤਾ ਜਾਂਦਾ ਹੈ।

ਵੈਰੀਫਿਕੇਸ਼ਨ ਕੋਡ ਅਤੇ ਲਿੰਕ

  • ਜੇਕਰ ਤੁਸੀਂ ਟੈਸਟ ਵਿਚ ਕੋਵਿਡ-19 ਪਾਜ਼ਿਟਿਵ ਪਾਏ ਜਾਂਦੇ ਹੋ, ਅਤੇ ਤੁਹਾਡੀ ਸਥਾਨਕ ਜਨਤਕ ਸਿਹਤ ਅਥਾਰਟੀ ਤੋਂ ਕੋਈ ਵਿਅਕਤੀ ਤੁਹਾਨੂੰ ਸੰਪਰਕ ਕਰਦਾ ਹੈ, ਤਾਂ ਉਹ ਪੁੱਛਣਗੇ ਕਿ ਕੀ ਤੁਸੀਂ WA Notify ਦੀ ਵਰਤੋਂ ਕਰ ਰਹੇ ਹੋ। ਜੇਕਰ ਤੁਸੀਂ ਕਰਦੇ ਹੋ, ਤਾਂ ਉਹ ਤੁਹਾਨੂੰ WA Notify ਵਿੱਚ ਦਾਖਲ ਹੋਣ ਲਈ ਇੱਕ ਵੈਰੀਫਿਕੇਸ਼ਨ ਕੋਡ ਜਾਂ ਲਿੰਕ ਪ੍ਰਦਾਨ ਕਰਨਗੇ।
  • DOH ਵੀ ਉਨ੍ਹਾਂ ਸਾਰਿਆਂ ਨੂੰ ਇੱਕ ਪੌਪ-ਅੱਪ ਨੋਟੀਫਿਕੇਸ਼ਨ ਅਤੇ/ਜਾਂ ਇੱਕ ਵੈਰੀਫਿਕੇਸ਼ਨ ਲਿੰਕ ਦੇ ਨਾਲ ਇੱਕ ਟੈਕਸਟ ਮੈਸਜ ਭੇਜਦਾ ਹੈ ਜੋ ਹਾਲ ਹੀ ਵਿੱਚ ਕੋਵਿਡ-19 ਪਾਜ਼ਿਟਿਵ ਪਾਏ ਗਏ ਹਨ ਤਾਂ ਜੋ WA Notify ਉਪਭੋਗਤਾ ਕਿਸੇ ਸੰਭਾਵੀ ਸੰਪਰਕ ਬਾਰੇ ਹੋਰ ਉਪਭੋਗਤਾਵਾਂ ਨੂੰ ਜਲਦੀ ਅਤੇ ਅਗਿਆਤ ਰੂਪ ਵਿੱਚ ਸੁਚੇਤ ਕਰ ਸਕਣ।
    • ਨੋਟੀਫਿਕੇਸ਼ਨ 'ਤੇ ਟੈਪ ਕਰਨਾ ਜਾਂ ਤੁਹਾਡੇ ਵੈਰੀਫਿਕੇਸ਼ਨ ਲਿੰਕ 'ਤੇ ਕਲਿੱਕ ਕਰਨਾ ਤੁਹਾਡੇ ਬੇਤਰਤੀਬੇ ਕੋਡਾਂ ਨੂੰ ਸਾਂਝਾ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਜੋ ਤੁਹਾਡੇ ਨੇੜੇ ਦੇ ਹੋਰ WA Notify ਉਪਭੋਗਤਾਵਾਂ ਨੂੰ ਅਗਿਆਤ ਤੌਰ 'ਤੇ ਸੁਚੇਤ ਕੀਤਾ ਜਾ ਸਕਦਾ ਹੈ ਕਿ ਉਹ ਸੰਪਰਕ ਵਿਚ ਆ ਗਏ ਹਨ।
    • DOH ਕੋਵਿਡ-19 ਟੈਸਟ ਵਿਚ ਪਾਜ਼ਿਟਿਵ ਪਾਏ ਜਾਣ ਵਾਲੇ ਹਰੇਕ ਵਿਅਕਤੀ ਨੂੰ ਵੈਰੀਫਿਕੇਸ਼ਨ ਲਿੰਕ ਦੇ ਨਾਲ ਇੱਕ ਟੈਕਸਟ ਮੈਸਜ ਭੇਜਦਾ ਹੈ ਕਿਉਂਕਿ ਅਸੀਂ ਨਹੀਂ ਜਾਣਦੇ ਕਿ WA Notify ਦੀ ਵਰਤੋਂ ਕੌਣ ਕਰਦਾ ਹੈ। ਜੇਕਰ ਤੁਸੀਂ WA Notify ਦੀ ਵਰਤੋਂ ਨਹੀਂ ਕਰ ਰਹੇ, ਤਾਂ ਤੁਸੀਂ ਟੈਕਸਟ ਨੂੰ ਅਣਦੇਖਿਆ ਕਰ ਸਕਦੇ ਹੋ।
    • ਤੁਸੀਂ ਫੈਸਲਾ ਕਰਦੇ ਹੋ ਕਿ ਨੋਟੀਫਿਕੇਸ਼ਨ 'ਤੇ ਟੈਪ ਕਰਨਾ ਹੈ ਜਾਂ ਹੋਰ WA Notify ਉਪਭੋਗਤਾਵਾਂ ਨੂੰ ਅਗਿਆਤ ਤੌਰ 'ਤੇ ਚੇਤਾਵਨੀ ਦੇਣ ਲਈ ਵੈਰੀਫਿਕੇਸ਼ਨ ਲਿੰਕ 'ਤੇ ਕਲਿੱਕ ਕਰਨਾ ਹੈ।

ਵਰਤੋਂ ਦੇ ਲੌਗ

  • ਲਗਭਗ ਕਿਸੇ ਵੀ ਐਪ ਜਾਂ ਇੰਟਰਨੈੱਟ ਸੇਵਾ ਵਾਂਗ, WA Notify ਆਪਣੇ ਆਪ ਲੌਗ ਬਣਾਉਂਦੀ ਹੈ ਜਦੋਂ ਤੁਸੀਂ ਸੇਵਾ ਦੀ ਵਰਤੋਂ ਕਰਦੇ ਹੋ। ਇਹਨਾਂ ਲੌਗ ਵਿੱਚ ਤੁਹਾਡੇ ਸਮਾਰਟਫੋਨ ਬਾਰੇ ਕੁਝ ਜਾਣਕਾਰੀ ਸ਼ਾਮਲ ਹੁੰਦੀ ਹੈ। ਅਸੀਂ ਇਸ ਜਾਣਕਾਰੀ ਦੀ ਵਰਤੋਂ WA Notify ਦੇ ਨਾਲ ਸਮੱਸਿਆਵਾਂ ਦਾ ਨਿਵਾਰਣ ਕਰਨ ਲਈ ਕਰਦੇ ਹਾਂ।
  • ਇਹਨਾਂ ਲੌਗਾਂ ਵਿੱਚ ਬੇਤਰਤੀਬ ਕੋਡ ਜਾਂ ਵੈਰੀਫਿਕੇਸ਼ਨ ਲਿੰਕ ਜਾਂ ਕੋਡ ਸ਼ਾਮਲ ਨਹੀਂ ਹੁੰਦੇ ਹਨ ਅਤੇ ਇਹਨਾਂ ਦੀ ਵਰਤੋਂ ਕਿਸੇ ਵੀ ਕਿਸਮ ਦੇ ਕੋਡ ਨੂੰ ਤੁਹਾਡੇ ਜਾਂ ਤੁਹਾਡੇ ਸਮਾਰਟਫੋਨ ਨਾਲ ਜੋੜਨ ਲਈ ਨਹੀਂ ਕੀਤੀ ਜਾ ਸਕਦੀ।
  • ਇਹਨਾਂ ਲੌਗਾਂ ਨੂੰ ਬਣਾਏ ਜਾਣ ਦੇ 14 ਦਿਨਾਂ ਦੇ ਬਾਅਦ ਆਪਣੇ-ਆਪ ਮਿਟਾ ਦਿੱਤਾ ਜਾਂਦਾ ਹੈ।

ਐਨਾਲਿਟਿਕਸ (ਵਿਸ਼ਲੇਸ਼ਣਾਤਮਕ) ਡਾਟਾ

  • ਜੇਕਰ ਤੁਸੀਂ ਵਾਧੂ ਵਿਸ਼ਲੇਸ਼ਣ ਨੂੰ ਅਧਿਕਾਰਤ ਕਰਨ ਦੀ ਚੋਣ ਕਰਦੇ ਹੋ, ਤਾਂ ਐਪ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਸੀਮਤ ਕੁੱਲ ਡਾਟਾ DOH ਨਾਲ ਸਾਂਝਾ ਕੀਤਾ ਜਾਵੇਗਾ।
  • ਇਸ ਡਾਟਾ ਵਿੱਚ ਐਪ ਦੀ ਵਰਤੋਂ ਕੀਤੇ ਜਾਣ ਦੇ ਤਰੀਕੇ ਦੇ ਬਾਰੇ ਅੰਕੜੇ ਸ਼ਾਮਲ ਹੁੰਦੇ ਹਨ। ਇਸ ਵਿੱਚ ਕੋਈ ਅਜਿਹੀ ਜਾਣਕਾਰੀ ਨਹੀਂ ਹੁੰਦੀ ਜਿਸ ਦੀ ਵਰਤੋਂ ਤੁਹਾਡੀ ਪਛਾਣ ਕਰਨ ਲਈ ਕੀਤੀ ਜਾ ਸਕਦੀ ਹੈ।
  • ਤੁਸੀਂ ਐਪ ਵਿੱਚ ਐਨਾਲਿਟਿਕਸ ਨੂੰ ਬੰਦ ਕਰਕੇ ਇਸ ਡੇਟਾ ਨੂੰ ਸਾਂਝਾ ਨਾ ਕਰਨ ਦੀ ਚੋਣ ਕਰ ਸਕਦੇ ਹੋ।

ਬਣਤਰ ਮੁਤਾਬਕ, WA Notify ਤੁਹਾਡੇ ਸਮਾਰਟਫੋਨ ਤੋਂ ਸਥਾਨ ਦਾ ਡਾਟਾ ਇਕੱਠਾ ਨਹੀਂ ਕਰਦੀ ਹੈ, ਅਤੇ ਅਜਿਹੀ ਜਾਣਕਾਰੀ ਨੂੰ ਇਕੱਠਾ ਜਾਂ ਸਾਂਝਾ ਨਹੀਂ ਕਰਦੀ ਹੈ ਜੋ ਤੁਹਾਨੂੰ ਜਾਂ ਤੁਹਾਡੇ ਸਮਾਰਟਫੋਨ ਨੂੰ ਬੇਤਰਤੀਬੇ ਕੋਡਾਂ ਜਾਂ ਤਸਦੀਕ ਕੋਡਾਂ ਨਾਲ ਜੋੜਦੀ ਹੈ।

ਕੀ ਹੁੰਦਾ ਹੈ ਜਦੋਂ ਤੁਸੀਂ ਇੱਕ ਵੈਰੀਫਿਕੇਸ਼ਨ ਕੋਡ ਦੀ ਬੇਨਤੀ ਕਰਦੇ ਹੋ:

ਜਿਹੜੇ WA Notify ਉਪਭੋਗਤਾ ਓਵਰ-ਦ-ਕਾਊਂਟਰ ਹੋਮ ਕੋਵਿਡ-19 ਟੈਸਟ ਵਿਚ ਪਾਜ਼ਿਟਿਵ ਪਾਏ ਗਏ ਹਨ, ਉਹ ਹੋਰਾਂ WA Notify ਉਪਭੋਗਤਾਵਾਂ ਨੂੰ ਸੰਭਾਵਿਤ ਸੰਪਰਕ ਬਾਰੇ ਅਗਿਆਤ ਤੌਰ 'ਤੇ ਸੁਚੇਤ ਕਰਨ ਲਈ WA Notify ਵਿੱਚ ਵੈਰੀਫਿਕੇਸ਼ਨ ਕੋਡ ਲਈ ਬੇਨਤੀ ਕਰ ਸਕਦੇ ਹਨ। ਵੈਰੀਫਿਕੇਸ਼ਨ ਕੋਡ ਪ੍ਰਾਪਤ ਕਰਨ ਲਈ WA Notify ਉਪਭੋਗਤਾਵਾਂ ਨੂੰ ਆਪਣੇ ਪਾਜ਼ਿਟਿਵ ਟੈਸਟ ਨਤੀਜੇ ਦੀ ਮਿਤੀ ਅਤੇ ਉਹਨਾਂ ਦਾ ਮੋਬਾਈਲ ਫ਼ੋਨ ਨੰਬਰ ਦਰਜ ਕਰਨਾ ਪਵੇਗਾ। ਜਿਹੜੀ ਡਿਵਾਈਸ ਕੋਡ ਦੀ ਬੇਨਤੀ ਕਰਨ ਲਈ ਵਰਤੀ ਗਈ ਸੀ ਉਹੀ ਡਿਵਾਈਸ ਵੈਰੀਫਿਕੇਸ਼ਨ ਕੋਡ ਦਾਖਲ ਕਰਨ ਲਈ ਜਾਂ ਅਗਿਆਤ ਤੌਰ 'ਤੇ ਹੋਰ WA Notify ਉਪਭੋਗਤਾਵਾਂ ਨੂੰ ਸੰਭਾਵੀ ਸੰਪਰਕ ਬਾਰੇ ਸੁਚੇਤ ਕਰਨ ਲਈ ਪੁਸ਼ਟੀਕਰਨ ਲਿੰਕ 'ਤੇ ਕਲਿੱਕ ਕਰਨ ਲਈ ਵਰਤੀ ਜਾਣੀ ਚਾਹੀਦੀ ਹੈ।

ਇੱਕੋ ਟੈਸਟ ਦੇ ਨਤੀਜੇ ਦੀਆਂ ਡੁਪਲੀਕੇਟ ਰਿਪੋਰਟਾਂ ਨੂੰ ਰੋਕਣ ਲਈ, WA Notify ਕੋਡ ਦੀ ਬੇਨਤੀ ਕਰਨ ਲਈ ਵਰਤੇ ਗਏ ਫ਼ੋਨ ਨੰਬਰ ਦੇ ਇੱਕ ਕ੍ਰਿਪਟੋਗ੍ਰਾਫਿਕ ਤੌਰ 'ਤੇ ਸੁਰੱਖਿਅਤ ਸੰਸਕਰਣ ਨੂੰ ਅਸਥਾਈ ਤੌਰ 'ਤੇ 90 ਦਿਨਾਂ ਤੱਕ ਸਟੋਰ ਕਰਦਾ ਹੈ। ਇਸ ਜਾਣਕਾਰੀ ਵਿੱਚ ਕੋਈ ਨਿੱਜੀ ਜਾਂ ਸਥਾਨਕ ਜਾਣਕਾਰੀ ਸ਼ਾਮਲ ਨਹੀਂ ਹੋਵੇਗੀ ਅਤੇ ਨਾ ਹੀ ਇਸਦੀ ਵਰਤੋਂ ਕਿਸੇ ਵੀ WA Notify ਉਪਭੋਗਤਾ ਦੀ ਪਛਾਣ ਕਰਨ ਲਈ ਕੀਤੀ ਜਾਵੇਗੀ।

ਅਸੀਂ ਤੁਹਾਡੀ ਜਾਣਕਾਰੀ ਨੂੰ ਕਦੋਂ ਸਾਂਝਾ ਕਰਦੇ ਹਾਂ?

ਅਸੀਂ ਸਵੈਇੱਛਤ ਤੌਰ 'ਤੇ ਤੁਹਾਡੀ ਕੋਈ ਵੀ ਜਾਣਕਾਰੀ ਇਕੱਠੀ ਜਾਂ ਕਿਸੇ ਨਾਲ ਵੀ ਸਾਂਝੀ ਨਹੀਂ ਕਰਾਂਗੇ, ਜਦੋਂ ਤੱਕ ਤੁਸੀਂ ਵੈਰੀਫਿਕੇਸ਼ਨ ਕੋਡ ਦਰਜ ਕਰਨ ਜਾਂ ਕਿਸੇ ਵੈਰੀਫਿਕੇਸ਼ਨ ਲਿੰਕ 'ਤੇ ਕਲਿੱਕ ਨਹੀਂ ਕਰਦੇ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ WA Notify ਤੁਹਾਡੇ ਬੇਤਰਤੀਬੇ ਕੋਡਾਂ ਨੂੰ ਤੁਹਾਡੇ ਸਮਾਰਟਫੋਨ ਦੇ ਨਜ਼ਦੀਕ ਰਹੇ ਹੋਰਨਾਂ ਸਮਾਰਟਫੋਨਾਂ ਦੇ ਨਾਲ ਸਾਂਝਾ ਕਰੇਗੀ। ਵੈਰੀਫਿਕੇਸ਼ਨ ਕੋਡ ਜਾਂ ਲਿੰਕ ਨੂੰ ਕਿਸੇ ਅਜਿਹੇ ਵਿਅਕਤੀ ਦੁਆਰਾ ਤੁਹਾਡੇ ਨਾਲ ਵਾਪਸ ਲਿੰਕ ਨਹੀਂ ਕੀਤਾ ਜਾ ਸਕਦਾ ਜਿਸ ਕੋਲ ਤੁਹਾਡੇ ਸਮਾਰਟਫੋਨ ਤੱਕ ਪਹੁੰਚ ਨਹੀਂ ਹੈ। ਇਸ ਪੰਨੇ ਦੇ ਸਿਖਰ 'ਤੇ "ਅਸੀਂ ਕਿਹੜੀ ਜਾਣਕਾਰੀ ਇਕੱਠੀ ਕਰਦੇ ਹਾਂ ਅਤੇ ਵਰਤਦੇ ਹਾਂ?" ਸੈਕਸ਼ਨ ਦੀ ਸਮੀਖਿਆ ਕਰੋ। ਕਿਰਪਾ ਕਰਕੇ WA Notify ਵਿੱਚ ਕਿਹੜੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਅਤੇ ਵਰਤੀ ਜਾਂਦੀ ਹੈ, ਇਸ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ।

ਅਸੀਂ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਿਵੇਂ ਕਰਦੇ ਹਾਂ?

WA Notify Google ਅਤੇ Apple ਦੇ ਐਕਸਪੋਜ਼ਰ ਨੋਟੀਫਿਕੇਸ਼ਨ ਫ੍ਰੇਮਵਰਕ) ਦੀ ਵਰਤੋਂ ਕਰਦੇ ਹੋਏ ਬੇਤਰਤੀਬੇ ਕੋਡਾਂ ਦੀ ਸੁਰੱਖਿਆ ਕਰਦੀ ਹੈ, ਜਿਸ ਵਿੱਚ ਇਸ ਨੂੰ ਲੈ ਕੇ ਬਹੁਤ ਖਾਸ ਜ਼ਰੂਰਤਾਂ ਸ਼ਾਮਲ ਹੁੰਦੀਆਂ ਹਨ ਕਿ ਉਹਨਾਂ ਨੂੰ ਏਨਕ੍ਰਿਪਟ ਅਤੇ ਟ੍ਰਾਂਸਫਰ ਕਿਵੇਂ ਕਰਨਾ ਹੈ। WA Notify ਤੁਹਾਡੇ ਬੇਤਰਤੀਬੇ ਕੋਡਾਂ ਨੂੰ ਸਟੋਰ ਨਹੀਂ ਕਰਦੀ ਅਤੇ ਨਾ ਹੀ ਉਹਨਾਂ ਨੂੰ ਬਣਾਉਂਦੀ ਹੈ — ਇਹ ਸਭ ਤੁਹਾਡਾ ਸਮਾਰਟਫੋਨ ਕਰਦਾ ਹੈ।

ਤੁਹਾਡੀ ਜਾਣਕਾਰੀ 'ਤੇ ਤੁਹਾਡੇ ਅਧਿਕਾਰ

ਕਿਉਂਕਿ ਵੈਰੀਫਿਕੇਸ਼ਨ ਕੋਡ ਅਤੇ ਐਪਲੀਕੇਸ਼ਨ ਲੌਗ ਤੁਹਾਡੇ ਸਮਾਰਟਫ਼ੋਨ ਤੱਕ ਪਹੁੰਚ ਕੀਤੇ ਬਿਨਾਂ ਤੁਹਾਡੇ ਨਾਲ ਜੋੜੇ ਨਹੀਂ ਜਾ ਸਕਦੇ, DOH ਕੋਲ ਇਸ ਜਾਣਕਾਰੀ ਤੱਕ ਪਹੁੰਚ ਕਰਨ ਦਾ ਕੋਈ ਤਰੀਕਾ ਨਹੀਂ ਹੈ। ਇਸਦੇ ਕਾਰਨ, ਜੇਕਰ ਤੁਸੀਂ ਪੁੱਛੋ ਤਾਂ DOH ਸੁਰੱਖਿਅਤ ਰੂਪ ਨਾਲ ਤੁਹਾਨੂੰ ਇਹ ਜਾਣਕਾਰੀ ਪ੍ਰਦਾਨ ਨਹੀਂ ਕਰ ਸਕਦਾ ਜਾਂ ਇਸਨੂੰ ਮਿਟਾ ਨਹੀਂ ਸਕਦਾ। ਤੁਸੀਂ WA Notifyਦੀ ਵਰਤੋਂ ਨੂੰ ਨਿਯੰਤਰਿਤ ਕਰਦੇ ਹੋ। ਤੁਹਾਡਾ ਸਮਾਰਟਫੋਨ ਤੁਹਾਨੂੰ ਐਕਸਪੋਜ਼ਰ ਨੋਟੀਫਿਕੇਸ਼ਨਸ ਨੂੰ ਬੰਦ ਕਰਨ ਜਾਂ ਤੁਹਾਡੇ ਸਮਾਰਟਫੋਨ ‘ਤੇ ਸਟੋਰ ਕੀਤੇ ਗਏ ਸੰਪਰਕ ਲੌਗਸ ਨੂੰ ਕਿਸੇ ਵੀ ਸਮੇਂ ਮਿਟਾਉਣ ਦੀ ਸੁਵਿਧਾ ਦਿੰਦਾ ਹੈ। ਇਸ ਤੋਂ ਇਲਾਵਾ, ਤੁਸੀਂ ਕਿਸੇ ਵੀ ਸਮੇਂ WA Notify ਨੂੰ ਅਨਇੰਸਟਾਲ ਕਰ ਸਕਦੇ ਹੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਸਟੋਰ ਕੀਤੇ ਸਾਰੇ ਬੇਤਰਤੀਬੇ ਕੋਡਾਂ ਨੂੰ ਮਿਟਾ ਦਿੱਤਾ ਜਾਵੇਗਾ।